Govt Bikram College of Commerce Patiala


Important message from The Principal for studentsregarding their studies and e-Learning resources

For OLD students of this college

All old students of the college must use their old Login ID to register for next semester. If any old student registers by creating new Login ID, his/her form will be rejected. ਕਾਲਜ ਦੇ ਪੁਰਾਣੇ ਵਿਦਿਆਰਥੀ ਆਪਣਾ ਫਾਰਮ ਪੁਰਾਣੇ Login ID ਨਾਲ ਹੀ ਭਰਨਗੇ, ਜੇਕਰ ਕੋਈ ਪੁਰਾਣਾ ਵਿਦਿਆਰਥੀ ਨਵਾਂ Login ID ਬਣਾ ਕੇ ਫਾਰਮ ਭਰੇਗਾ ਤਾਂ ਉਸਦਾ ਫਾਰਮ ਰੱਦ ਕਰ ਦਿੱਤਾ ਜਾਵੇਗਾ ਅਤੇ ਉਸਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ

Old students need to update their Lower Exam results and verify their already added next semester class details. ਕਾਲਜ ਦੇ ਪੁਰਾਣੇ ਵਿਦਿਆਰਥੀ ਆਪਣੇ ਪਿਛਲੇ ਇਮਤਿਹਾਨ ਦਾ ਰਿਜ਼ਲਟ ਭਰਨਗੇ/ਅਪਡੇਟ ਕਰਨਗੇ ਅਤੇ ਕਾਲਜ ਵਲੋਂ ਪਹਿਲਾਂ ਤੋਂ ਹੀ ਭਰੀ ਗਈ ਆਪਣੀ ਨਵੀਂ ਕਲਾਸ ਦੇ ਵੇਰਵੇ ਚੈੱਕ ਕਰਨਗੇ

ਕਾਲਜ ਦੇ ਪੁਰਾਣੇ ਵਿਦਿਆਰਥੀ ਆਪਣਾ ਯੂਜ਼ਰ / ਪਾਸਵਰਡ Forgot Password ਤੋਂ ਰਿਕਵਰ ਕਰ ਸਕਦੇ ਹਨ

  1. ਸਾਰੇ ਨਵੇਂ ਵਿਦਿਆਰਥੀਆਂ ਨੂੰ ਆਖਰੀ ਮਿਤੀ ਤੋਂ ਪਹਿਲਾਂ ਦਾਖਲੇ ਲਈ ਆਨ-ਲਾਇਨ ਅਰਜੀ ਭਰਨੀ ਹੋਵੇਗੀ।
  2. ਦਾਖਲਾ ਲੈਣ ਵਾਲੇ ਉਮੀਦਵਾਰ/ਵਿਦਿਆਰਥੀ ਕੇਵਲ ਅਪਣਾ ਜਾਂ ਅਪਣੇ ਕਿਸੇ ਪ੍ਰੀਵਾਰ ਦੇ ਮੈਂਬਰ ਦਾ ਹੀ ਮੋਬਾਇਲ ਨੰਬਰ ਆਨ-ਲਾਇਨ ਦਾਖਲਾ ਫਾਰਮ 'ਚ ਭਰਨ।
  3. ਸਕਾਲਰਸ਼ਿਪ ਪ੍ਰਾਪਤ ਕਰਨ ਲਈ SC/ST, BC ਕੈਟੇਗਿਰੀ ਨਾਲ ਸਬੰਧਿਤ ਵਿਦਿਆਰਥੀਆਂ ਲਈ ਅਪਣਾ ਅਧਾਰ ਕਾਰਡ ਨੰਬਰ ਅਤੇ ਬੈਂਕ ਅਕਾਉਂਟ ਨੰਬਰ ਆਨ-ਲਾਇਨ ਦਾਖਲਾ ਫਾਰਮ 'ਚ ਭਰਨਾ ਲਾਜ਼ਮੀ ਹੈ।

ਦਾਖਲੇ ਲਈ ਦਸਤਾਵੇਜ਼:

  • ਅਪਣੀ ਇੱਕ ਫੋਟੋ (ਬਿਨਾਂ ਤਸਦੀਕ ਕੀਤੇ)।
  • ਦਾਖਲੇ ਸਬੰਧੀ ਸਾਰੇ ਅਸਲੀ ਦਸਤਾਵੇਜ਼ ਆਚਰਣ ਸਰਟੀਫਿਕੇਟ, ਪਿਛਲੀ ਪਾਸ ਕੀਤੀ ਪ੍ਰੀਖਿਆ, ਜਨਮ ਤਾਰੀਖ ਦਰਸਾਉਂਦਾ ਬੋਰਡ ਦਾ ਪ੍ਰਮਾਣ ਪੱਤਰ,, ਅਨੁਸੂਚਿਤ ਜਾਤੀ/ਪਛੜੀਆਂ ਸ਼੍ਰੇਣੀਆਂ ਸਰਟੀਫਿਕੇਟ (ਪਛੜੀਆਂ ਸ਼੍ਰੇਣੀਆਂ ਦਾ ਸਰਟੀਫਿਕੇਟ ਤਿੰਨ ਸਾਲਾਂ ਤੋ ਵੱਧ ਪੁਰਾਣਾ ਨਹੀ ਹੋਣਾ ਚਾਹੀਦਾ।
  • ਅਨੁਸੂਚਿਤ ਜਾਤੀ ਨਾਲ ਸਬੰਧਤ ਪੰਜਾਬ ਦੇ ਵਸਨੀਕ ਵਿਦਿਆਰਥੀ ਜਿੰਨਾ ਦੇ ਪਰਿਵਾਰ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ, ਆਮਦਨ ਦਾ ਸਰਟੀਫਿਕੇਟ।
  • ਦਿੱਤੇ ਗਏ ਫਾਰਮੈਟ ਅਨੁਸਾਰ ਪੇਂਡੂ ਇਲਾਕੇ ਦਾ ਸਰਟੀਫਿਕੇਟ ਜੇਕਰ ਤੁਸੀਂ ਦਸਵੀਂ/ਬਾਰਵੀਂ ਜਮਾਤ ਪੇਂਡੂ ਸਕੂਲ ਤੋਂ ਪਾਸ ਕੀਤੀ ਹੋਵੇ ਅਤੇ ਪਿਛਲੇ 5 ਸਾਲ ਪੇਂਡੂ ਸਕੂਲ ਵਿਚ ਪੜ੍ਹੇ ਹੋ। ਰੂਰਲ ਏਰੀਆ ਸਰਟੀਫਿਕੇਟ ਦਾ ਪਰਫੌਰਮਾ Download ਕਰਨ ਲਈ ਇੱਥੇ ਕਲਿੱਕ ਕਰੋ
  • ਬੋਰਡ ਮੋਹਾਲੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਲਾਵਾ ਬਾਹਰਲੇ ਬੋਰਡਾਂ ਤੋਂ ਇਮਤਿਹਾਨ ਪਾਸ ਕਰਕੇ ਆਏ ਵਿਦਿਆਰਥੀਆਂ ਲਈ ਪਿਛਲੀ ਯੂਨੀਵਰਸਿਟੀ/ ਬੋਰਡ ਵਲੋਂ ਯੂਨੀਵਰਸਿਟੀ/ ਬੋਰਡ ਬਦਲੀ ਪ੍ਰਮਾਣ-ਪੱਤਰ (ਮਾਈਗ੍ਰੇਸ਼ਨ ਸਰਟੀਫਿਕੇਟ / Migration Certificate.
  • ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬੋਰਡਾਂ ਅਤੇ ਸੀ.ਬੀ.ਐਸ.ਈ./ ਆਈ.ਸੀ.ਐਸ.ਈ. ਤੋ ਇਲਾਵਾ ਬਾਹਰਲੇ ਬੋਰਡਾਂ ਤੋਂ 10+2 ਦੀ ਪ੍ਰੀਖਿਆ ਵਾਲੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਤੋਂ ਪਾਤਰਤਾ ਸਰਟੀਫਿਕੇਟ (Eligibility Certificate).
  • ਰਿਹਾਇਸ਼ੀ ਪਤੇ ਦੇ ਸਬੂਤ ਲਈ ਆਧਾਰ ਕਾਰਡ/ਰਾਸ਼ਨ ਕਾਰਡ/ਟੈਲੀਫੋਨ ਬਿਲ/ਬਿਜਲੀ ਬਿਲ/ਵੋਟਰ ਕਾਰਡ/ਡਰਾਈਵਿੰਗ ਲਾਇਸੈਂਸ/ਪਾਸਪੋਰਟ (ਹਰੇਕ ਦਸਤਾਵੇਜ਼ ਦੀ ਇੱਕ ਫੋਟੋ ਕਾਪੀ।)

ਦਾਖਲਾ ਲੈਣ ਵਿੱਚ ਸਫਲ ਹੋਏ ਵਿਦਿਆਰਥੀ ਨੂੰ ਦਾਖਲਾ ਕਮੇਟੀ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੀ ਕੋਰ ਸ਼ਾਖਾ ਵਿਚ ਆਪਣੀ ਫੀਸ ਜਮ੍ਹਾਂ ਕਰਵਾਉਣ ਲਈ ਇੱਕ ਚਲਾਨ ਦਿੱਤਾ ਜਾਵੇਗਾ। ਵਿਦਿਆਰਥੀ ਅਗਲੇ ਕੰਮਕਾਜੀ ਦਿਨ ਨੂੰ ਅਪਣੇ ਘਰ ਦੇ ਨੇੜੇ ਸਟੇਟ ਬੈਂਕ ਆਫ ਇੰਡੀਆ ਦੀ ਕਿਸੇ ਵੀ ਸ਼ਾਖਾ ਵਿੱਚ ਆਪਣੀ ਫੀਸ ਜਮ੍ਹਾਂ ਕਰਵਾਉਣਗੇ। ਫੀਸ ਦੀ ਅਦਾਇਗੀ ਸਟੇਟ ਬੈਂਕ ਆਫ ਇੰਡੀਆ ਦੀ ਇੰਟਰਨੈੱਟ ਬੈਕਿੰਗ ਦੀ ਸੁਵਿਧਾ ਰਾਹੀਂ ਵੀ ਕੀਤੀ ਜਾ ਸਕਦੀ ਹੈ।