B.Com Sem-I (Open/All Category) ਲਈ 94 ਪ੍ਰਤੀਸ਼ਤ (Qualifying) ਅਤੇ ਇਸ ਤੋਂ ਵੱਧ ਅੰਕਾਂ ਵਾਲੇ ਉਮੀਦਵਾਰ ਕਾਲਜ ਵਿਖੇ ਆਪਣੇ ਸਾਰੇ ਅਸਲ ਦਸਤਾਵੇਜ਼ ਲੈ ਕੇ 04-ਸਤੰਬਰ-2017 ਨੂੰ ਦੁਪਹਿਰ 12:00 ਵਜੇ ਤੱਕ ਕਾਲਜ ਵਿਖੇ ਕਾਊਂਸਲਿੰਗ ਲਈ ਪਹੁੰਚਣ । ਜਿਹੜੇ ਉਮੀਦਵਾਰ 12:00 ਵਜੇ ਤੱਕ ਨਹੀਂ ਪੁੱਜਣਗੇ ਉਨ੍ਹਾਂ ਦੀ ਸੀਟ ਅਗਲੇ ਉਮੀਦਵਾਰ ਨੂੰ ਦੇ ਦਿੱਤੀ ਜਾਵੇਗੀ ।
ਇਸ ਕਾਲਜ ਦੀਆਂ ਅੰਡਰ-ਗ੍ਰੈਜੂਏਟ ਕਲਾਸਾਂ (B.Com, BCA) ਦੇ ਪਹਿਲੇ ਸਮੈਸਟਰ ਵਿਚ ਦਾਖਲਾ ਚਾਹੁਣ ਵਾਲੇ ਸਾਰੇ ਉਮੀਦਵਾਰਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੋਰਟਲ www.pupcollegeadmissions.org ਤੇ ਹਰ ਉਸ ਕਲਾਸ ਲਈ ਰਜਿਸਟਰ ਕਰਨਾ ਵੀ ਜ਼ਰੂਰੀ ਹੈ । ਯੂਨੀਵਰਸਿਟੀ ਦੀ ਵੈਬਸਾਈਟ ਤੇ ਰਜਿਸਟਰੇਸ਼ਨ ਕਰਨ ਉਪਰੰਤ ਪ੍ਰਾਪਤ ਹੋਇਆ ਪ੍ਰਿੰਟ ਕਾਲਜ ਵਿਖੇ 17-ਜੁਲਾਈ-2017 ਤੱਕ ਹਰ ਹਾਲਤ ਵਿਚ ਜਮ੍ਹਾ ਕਰਵਾਇਆ ਜਾਵੇ ।